ਜਲੰਧਰ ਦੇ ਗੁਰੂ ਤੇਗ ਬਹਾਦਰ ਚੌਕ ਨੇੜੇ ਨਿਹੰਗ ਸਿੰਘਾਂ ਨੇ ਸਿਗਰਟਾਂ ਅਤੇ ਤੰਬਾਕੂ ਦੇ ਸਾਰੇ ਕੋਠਿਆਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਨਿਹੰਗ ਸਿੰਘਾਂ ਨੇ ਦੁਕਾਨਾਂ ਤੋਂ ਤੰਬਾਕੂ ਅਤੇ ਸਿਗਰਟਾਂ ਕੱਢੀਆਂ। ਦੁਕਾਨਾਂ ਨੂੰ ਅੱਗ ਲਗਾ ਕੇ ਨਿਹੰਗ ਸਿੰਘਾਂ ਨੇ ਸਮੂਹ ਤੰਬਾਕੂ ਸਿਗਰਟਾਂ ਦੇ ਖੋਖਿਆਂ ਦੇ ਮਾਲਕਾਂ ਨੂੰ ਇਹ ਕੰਮ ਦੁਬਾਰਾ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਸ਼ੁਰੂ ਕਰੋ। ਜ਼ਿਕਰਯੋਗ ਹੈ ਕਿ ਮਾਡਲ ਟਾਊਨ ਗੁਰਦੁਆਰਾ ਸਾਹਿਬ 'ਚ ਭੰਨਤੋੜ ਅਤੇ ਕੁਰਸੀਆਂ ਸਾੜਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਹੁਣ ਨਿਹੰਗ ਸਿੰਘਾਂ ਨੇ ਗੁਰੂ ਤੇਗ ਬਹਾਦਰ ਨਗਰ 'ਚ ਚੌਕ ਨੇੜੇ ਸਿਗਰਟਾਂ ਅਤੇ ਤੰਬਾਕੂ ਦੇ ਸਾਰੇ ਖੋਖਿਆਂ ਨੂੰ ਅੱਗ ਲਗਾ ਦਿੱਤੀ।